Monday, April 11, 2011

ਗੁਰਪ੍ਰੀਤ ਬਰਾੜ – ਲੋਕ-ਗੀਤ ‘ਮਾਹੀਆ’ - ਆਰਸੀ ‘ਸੁਰ-ਸਾਜ਼’ ‘ਤੇ....

ਦੋਸਤੋ! ਅੱਜ ਆਰਸੀ ਸੁਰ-ਸਾਜ਼ ਤੇ ਪੱਟੀ, ਪੰਜਾਬ ਵਸਦੇ ਗਾਇਕ ਗੁਰਪ੍ਰੀਤ ਬਰਾੜ ਜੀ ਦੀ ਬੇਹੱਦ ਖ਼ੂਬਸੂਰਤ ਆਵਾਜ਼ 'ਚ ਗਾਇਆ ਲੋਕ-ਗੀਤ ਮਾਹੀਆ ਪੋਸਟ ਕੀਤਾ ਗਿਆ ਹੈ:

-----


...ਚੰਨ ਨਾਲ਼ ਚਾਨਣੀ ਤੇ ਤਾਰਿਆਂ ਨਾਲ਼ ਲੋਅ ਮਾਹੀਆ,


ਤੂੰ ਫੁੱਲ ਮੋਤੀਏ ਦਾ, ਮੈਂ ਤੇਰੀ ਖ਼ੁਸ਼ਬੋਅ ਮਾਹੀਆ...


-----


ਇਹ ਲੋਕ-ਗੀਤ ਮੈਂ ਬਹੁਤ ਵਾਰ ਸੁਣਿਆ ਹੈ, ਪਰ ਗੁਰਪ੍ਰੀਤ ਬਰਾੜ ਜੀ ਦੀ ਆਵਾਜ਼ ਚ ਸੁਣਨ ਦਾ ਵੱਖਰਾ ਹੀ ਆਨੰਦ ਆਇਆ ਹੈ। ਆਸ ਹੈ ਕਿ ਆਰਸੀ ਪਰਿਵਾਰ ਨੂੰ ਵੀ ਇਹ ਆਵਾਜ਼ ਜ਼ਰੂਰ ਪਸੰਦ ਆਵੇਗੀ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ। ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ


ਤਨਦੀਪ ਤਮੰਨਾ

Thursday, September 23, 2010

ਰਾਜਿੰਦਰਜੀਤ – ਗ਼ਜ਼ਲ– ਮੁਸ਼ਾਇਰੇ ‘ਚ ਲਾਈਵ - ਆਰਸੀ ‘ਸੁਰ-ਸਾਜ਼’ ‘ਤੇ....

ਦੋਸਤੋ! ਅੱਜ ਆਰਸੀ ਸੁਰ-ਸਾਜ਼ ਤੇ ਯੂ.ਕੇ. ਵਸਦੇ ਗ਼ਜ਼ਲਗੋ ਰਾਜਿੰਦਰਜੀਤ ਜੀ ਦੀ ਬੇਹੱਦ ਖ਼ੂਬਸੂਰਤ ਗ਼ਜ਼ਲ ਪੋਸਟ ਕੀਤੀ ਗਈ ਹੈ। ਗ਼ਜ਼ਲ ਦਾ ਮਤਲਾ ਹੈ:

-----

...ਮੱਥੇ ਤੋਂ ਭਟਕਣਾ ਦੀ ਇਕ ਛਾਪ ਲਹਿ ਨਾ ਜਾਵੇ

ਏਨਾ ਨਾ ਠਾਰ ਮੈਨੂੰ ਮੇਰਾ ਤਾਪ ਲਹਿ ਨਾ ਜਾਵੇ ...

-----

ਇਹ ਮਤਲਾ ਮੈਂ ਪਤਾ ਨਹੀਂ ਕਿੰਨੀ ਵਾਰ ਸੁਣਿਆ, ਹਰ ਵਾਰ ਹੰਝੂਆਂ ਨੂੰ ਰੋਕ ਨਾ ਸਕੀ। ਰਾਜਿੰਦਰਜੀਤ ਜੀ ਨੂੰ ਪੁੱਛਿਆ ਕਿ ਇਹ ਮਤਲਾ ਕਿਵੇਂ ਸੁੱਝਿਆ, ਤਾਂ ਉਹਨਾਂ ਨੇ ਜਿਹੜੀ ਗੱਲ ਸੁਣਾਈ, ਮੈਂ ਹੈਰਾਨ ਰਹਿ ਗਈ। ਖ਼ੈਰ! ਰਾਜਿੰਦਰਜੀਤ ਜੀ! ਸ਼ਾਇਰੀ ਦਾ ਤਾਪ ਤੁਹਾਨੂੰ ਸਦਾ ਹੀ ਚੜ੍ਹਿਆ ਰਹੇ, ਬਲਕਿ ਮੈਂ ਏਹੀ ਦੁਆ ਕਰਾਂਗੀ ਕਿ ਏਨਾ ਚੜ੍ਹੇ ਕਿ ਹਰ ਗ਼ਜ਼ਲ ਦੇ ਨਾਜ਼ੁਕ ਪਿੰਡੇ ਚੋਂ ਮੱਠਾ-ਮੱਠਾ ਸੇਕ ਨਿਕਲ਼ੇ ਤੇ ਤੁਹਾਡੀ ਸ਼ਾਇਰੀ ਦੇ ਮੁਰੀਦ ਅਗਲੀ ਕਿਤਾਬ ਦੇ ਸੁਪਨੇ ਵੇਖਣ ਲੱਗ ਜਾਣ...ਆਮੀਨ! ਆਸ ਹੈ ਕਿ ਆਰਸੀ ਪਰਿਵਾਰ ਨੂੰ ਵੀ ਇਹ ਗ਼ਜ਼ਲ ਜ਼ਰੂਰ ਪਸੰਦ ਆਵੇਗੀ। ਮੇਰੇ ਵੱਲੋਂ ਇਸ ਗ਼ਜ਼ਲ ਲਈ ਢੇਰ ਸਾਰੀਆਂ ਮੁਬਾਰਕਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ


ਰਾਜਿੰਦਰਜੀਤ - ਮੁਸ਼ਾਇਰੇ 'ਚ ਲਾਈਵ

Friday, April 2, 2010

ਡਾ: ਜਗਤਾਰ – ਗ਼ਜ਼ਲ ‘ਤੇ ਚਰਚਾ ਅਤੇ ਗ਼ਜ਼ਲਾਂ –- ਆਰਸੀ ‘ਸੁਰ-ਸਾਜ਼’ ‘ਤੇ....

ਦੋਸਤੋ! ਯੂ.ਐੱਸ.ਏ. ਵਸਦੇ ਗ਼ਜ਼ਲਗੋ ਸੁਰਿੰਦਰ ਸੋਹਲ ਜੀ ਨੇ ਟਰਾਂਟੋ ਵਸਦੇ ਸ਼ਾਇਰ ਉਂਕਾਰਪ੍ਰੀਤ ਜੀ ਦੇ ਘਰੇ 1997 'ਚ ਹੋਏ ਮੁਸ਼ਾਇਰੇ ਚੋਂ ਡਾ: ਜਗਤਾਰ ਜੀ ਦੇ ਗ਼ਜ਼ਲ ਬਾਰੇ ਵਿਚਾਰ ਅਤੇ ਚੰਦ ਗ਼ਜ਼ਲਾਂ ਯੂ.ਟਿਊਬ ਤੇ ਪੋਸਟ ਕੀਤੀਆਂ ਹੋਈਆਂ) ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਘੱਲੀਆਂ ਹਨ। ਹੈ। ਹਾਲ ਹੀ ਵਿਚ ਯੂ.ਟਿਊਬ ਨੇ ਕੁਝ ਪਾਲਿਸੀ ਬਦਲੀ ਹੋਣ ਕਰਕੇ ਸਿੱਧੀਆਂ ਵੀਡੀਓਜ਼ ਆਰਸੀ ਸੁਰ-ਸਾਜ਼ ਤੇ ਪੋਸਟ ਨਹੀਂ ਹੋ ਰਹੀਆਂ, ਸੋ ਲਿੰਕ ਹੀ ਪੋਸਟ ਕਰ ਸਕੀ ਹਾਂ, ਜ਼ਰੂਰ ਵੇਖਣਾ ਜੀ। ਸੋਹਲ ਸਾਹਿਬ ਅਤੇ ਉਂਕਾਰਪ੍ਰੀਤ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਜਿਨ੍ਹਾਂ ਨੇ ਇਹ ਯਾਦਾਂ ਸਾਡੇ ਨਾਲ਼ ਸਾਂਝੀਆਂ ਕੀਤੀਆਂ ਹਨ।ਇਹਨਾਂ ਵੀਡੀਓਜ਼ 'ਚ ਤੁਹਾਨੂੰ ਸੁਰਿੰਦਰ ਸੋਹਲ ਜੀ, ਉਂਕਾਰਪ੍ਰੀਤ ਜੀ, ਡਾ: ਜਗਤਾਰ ਜੀ ਦੇ ਨਾਲ਼ ਜਨਾਬ ਉਲਫ਼ਤ ਬਾਜਵਾ ਜੀ ਅਤੇ ਹੋਰ ਸ਼ਾਇਰ ਸਾਹਿਬਾਨ ਵੀ ਬੈਠੇ ਨਜ਼ਰ ਆਉਣਗੇ।

http://www.youtube.com/watch?v=k4HRi281b-8

http://www.youtube.com/watch?v=49RoWhHng9g&feature=related

http://www.youtube.com/watch?v=opr7CKVrGNo
ਅਦਬ ਸਹਿਤ

ਤਨਦੀਪ ਤਮੰਨਾ

Wednesday, March 31, 2010

ਡਾ: ਪ੍ਰੇਮ ਮਾਨ – ਡਾ: ਜਗਤਾਰ – ਜੀਵਨ ਅਤੇ ਰਚਨਾਵਾਂ – ਟੀ.ਵੀ. ਸ਼ੋਅ- ਆਰਸੀ 'ਸੁਰ-ਸਾਜ਼' ‘ਤੇ....

ਦੋਸਤੋ! ਯੂ.ਐੱਸ.ਏ. ਵਸਦੇ ਗ਼ਜ਼ਲਗੋ ਡਾ: ਪ੍ਰੇਮ ਮਾਨ ਜੀ ਨੇ ਡਾ. ਜਗਤਾਰ ਜੀ ਬਾਰੇ ਜਸ ਪੰਜਾਬੀ ਟੀ.ਵੀ. (ਅਮਰੀਕਾ) ਦੇ ਆਪਣੇ ਪ੍ਰੋਗਰਾਮ ਸਾਵੇ ਪੱਤਰਤੇ ਜੂਨ 2009 ਵਿੱਚ ਕੀਤਾ ਗਿਆ ਇਕ ਜਾਣਕਾਰੀ ਭਰਪੂਰ ਸ਼ੋਅ ਤਿੰਨ ਹਿੱਸਿਆਂ ਵਿੱਚ ਵੰਡ ਕੇ ਯੂ.ਟਿਊਬ 'ਤੇ ਪੋਸਟ ਕੀਤਾ ਹੈ। ਯੂ.ਟਿਊਬ ਨੇ ਕੁਝ ਪਾਲਿਸੀ ਬਦਲੀ ਹੋਣ ਕਰਕੇ ਆਰਸੀ 'ਸੁਰ-ਸਾਜ਼' ਬਲੌਗ ਤੇ ਸਿੱਧੀਆਂ ਵੀਡੀਓਜ਼ ਪੋਸਟ ਨਹੀਂ ਹੋ ਰਹੀਆਂ, ਸੋ ਲਿੰਕ ਏਥੇ ਪੋਸਟ ਕਰ ਰਹੀ ਹਾਂ, ਜ਼ਰੂਰ ਵੇਖਣਾ ਜੀ। ਬਹੁਤ-ਬਹੁਤ ਸ਼ੁਕਰੀਆ।

Monday, March 29, 2010

ਤਸਲੀਮ ਫਾਜ਼ਲੀ - ਉਰਦੂ ਗ਼ਜ਼ਲਾਂ - ਅੱਜ ਆਰਸੀ 'ਸੁਰ-ਸਾਜ਼' 'ਤੇ....

ਦੋਸਤੋ! ਅੱਜ ਆਰਸੀ ਸੁਰ-ਸਾਜ਼ ਤੇ ਸੁਪ੍ਰਸਿੱਧ ਗ਼ਜ਼ਲਗੋ ਅਤੇ ਫਿਲਮੀ ਗੀਤਕਾਰ ਤਸਲੀਮ ਫਾਜ਼ਲੀ ਜੀ ਦੀਆਂ ਲਿਖੀਆਂ ਅਤੇ ਮਹਿਦੀ ਹਸਨ ਜੀ ਅਤੇ ਮਲਿਕਾ-ਏ-ਤਰੰਨੁਮ ਮੈਡਮ ਨੂਰ ਜਹਾਂ ਜੀ ਦੀਆਂ ਬਹੁਤ ਹੀ ਖ਼ੂਬਸੂਰਤ ਆਵਾਜ਼ਾਂ ਚ ਗਾਈਆਂ ਦੋ ਗ਼ਜ਼ਲਾਂ ਪੋਸਟ ਕੀਤੀਆਂ ਗਈਆਂ ਹਨ। ਇਹ ਦੋ ਵੱਖ-ਵੱਖ ਗ਼ਜ਼ਲਾਂ ਹਨ, ਪਰ ਮਤਲਾ ਇੱਕੋ ਹੈ:

-----

-----

...ਹਮਾਰੀ ਸਾਂਸੋਂ ਮੇਂ ਆਜ ਤਕ ਵੋ ਹਿਨਾ ਕੀ ਖ਼ੁਸ਼ਬੂ ਮਹਿਕ ਰਹੀ ਹੈ

ਲਬੋਂ ਪੇ ਨਗ਼ਮੇਂ ਮਚਲ ਰਹੇ ਹੈਂ ਨਜ਼ਰ ਸੇ ਮਸਤੀ ਛਲਕ ਰਹੀ ਹੈ ...

-----

ਇਹ ਉਹਨਾਂ ਗ਼ਜ਼ਲਾਂ ਚੋਂ ਹਨ ਜੋ ਮੈਂ ਹਰ ਵਕ਼ਤ ਸੁਣਨੀਆਂ ਪਸੰਦ ਕਰਦੀ ਹਾਂ, ਜੋ ਮੇਰੀ ਰੂਹ ਨੂੰ ਅੰਤਾਂ ਦਾ ਸਕੂਨ ਦਿੰਦੀਆਂ ਹਨ। ਆਸ ਹੈ ਤੁਹਾਨੂੰ ਵੀ ਜ਼ਰੂਰ ਪਸੰਦ ਆਉਣਗੀਆਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ


HUMARI SANSON MAIN - MEHDI HASSAN

Noor Jahan - (Ghazal) - Hamari Sanson Mein Aaj Tak Woh

Thursday, March 25, 2010

ਸੁਖਦਰਸ਼ਨ ਧਾਲੀਵਾਲ - ਗ਼ਜ਼ਲ - ਅੱਜ ਆਰਸੀ 'ਸੁਰ-ਸਾਜ਼' 'ਤੇ...

ਦੋਸਤੋ! ਅੱਜ ਆਰਸੀ ਸੁਰ-ਸਾਜ਼ ਤੇ ਯੂ.ਐੱਸ.ਏ. ਵਸਦੇ ਗ਼ਜ਼ਲਗੋ ਸੁਖਦਰਸ਼ਨ ਧਾਲੀਵਾਲ ਜੀ ਦੀ ਲਿਖੀ ਅਤੇ ਜਗਜੀਤ ਜ਼ੀਰਵੀ ਜੀ ਦੀ ਬਹੁਤ ਹੀ ਖ਼ੂਬਸੂਰਤ ਆਵਾਜ਼ ਚ ਗਾਈ ਗ਼ਜ਼ਲ ਪੋਸਟ ਕੀਤੀ ਗਈ ਹੈ। ਇਸ ਗ਼ਜ਼ਲ ਦਾ ਮਤਲਾ ਹੈ:

-----

...ਕਿਉਂ ਨ ਮਿਲ਼ਦਾ ਕਿਸੇ ਵੀ ਨਜ਼ਰ ਵਿਚ ਅਮਨ

ਵਗ ਰਹੀ ਰੋਸ ਵਿਚ ਹੈ ਤੜਪਦੀ ਪਵਨ ...

-----

ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

Jagjit Singh Zirvi - Punjabi Ghazal: "Keon Na Milda" - Lyrics: Sukhdarshan Dhaliwal

Sunday, March 7, 2010

ਕੁਲਵਿੰਦਰ - ਗ਼ਜ਼ਲ - ਅੱਜ ਆਰਸੀ ਸੁਰ-ਸਾਜ਼ 'ਤੇ...

ਦੋਸਤੋ! ਅੱਜ ਆਰਸੀ ਸੁਰ-ਸਾਜ਼ 'ਤੇ ਯੂ.ਐੱਸ.ਏ. ਵਸਦੇ ਗ਼ਜ਼ਲਗੋ ਕੁਲਵਿੰਦਰ ਜੀ ਦੀ ਲਿਖੀ ਅਤੇ ਸੁਖਦੇਵ ਸਾਹਿਲ ਜੀ ਦੀ ਬਹੁਤ ਹੀ ਖ਼ੂਬਸੂਰਤ ਆਵਾਜ਼ ਚ ਗਾਈ ਇਕ ਗ਼ਜ਼ਲ ਪੋਸਟ ਕੀਤੀ ਗਈ ਹੈ। ਇਸ ਗ਼ਜ਼ਲ ਦਾ ਮਤਲਾ ਹੈ:

-----

...ਸੀ ਪੈਰਾਂ ਚ ਛਾਲੇ ਤੇ ਰਾਹਾਂ ਚ ਕਿਰਚਾਂ

ਇਹ ਸਭ ਕੁਝ ਭੁਲਾ ਕੇ ਮੈਂ ਚਲਦਾ ਰਿਹਾ ਸੀ

ਮੈਂ ਬਰਫ਼ੀਲੇ ਰਾਹਾਂ ਤੇ ਤਪਦੇ ਥਲਾਂ ਵਿਚ

ਬੜੀ ਦੇਰ ਤੱਕ ਖ਼ਾਬ ਲੱਭਦਾ ਰਿਹਾ ਸੀ...

-----

ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

Sukhdev Sahil

Monday, January 25, 2010

ਰਾਜਿੰਦਰਜੀਤ - ਗ਼ਜ਼ਲ - ਅੱਜ ਆਰਸੀ ਸੁਰ-ਸਾਜ਼ 'ਤੇ....

ਦੋਸਤੋ! ਅੱਜ ਆਰਸੀ ਸੁਰ-ਸਾਜ਼ ਤੇ ਯੂ.ਕੇ. ਵਸਦੇ ਗ਼ਜ਼ਲਗੋ ਰਾਜਿੰਦਰਜੀਤ ਜੀ ਦੀ ਲਿਖੀ ਅਤੇ ਸਲੀਮ ਅਖ਼ਤਰ ਜੀ ਦੀ ਬਹੁਤ ਹੀ ਖ਼ੂਬਸੂਰਤ ਆਵਾਜ਼ ਚ ਗਾਈ ਗ਼ਜ਼ਲ ਪੋਸਟ ਕੀਤੀ ਗਈ ਹੈ। ਰਾਜਿੰਦਰਜੀਤ ਜੀ ਦੀ ਲਿਖੀ ਇਹ ਗ਼ਜ਼ਲ ਮੈਨੂੰ ਖ਼ੁਦ ਨੂੰ ਵੀ ਬਹੁਤ ਜ਼ਿਆਦਾ ਪਸੰਦ ਹੈ। ਮਤਲਾ ਹੈ:

-----

... ਖ਼ੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ

ਮੈਂ ਅੱਥਰੂ ਪੂੰਝ ਚੁੱਕਾ ਸਾਂ ਤੇਰੇ ਧਰਵਾਸ ਤੋਂ ਪਹਿਲਾਂ...

-----

ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

Punjabi Ghazal from Saleem akthar.

Thursday, January 7, 2010

ਸਰਿੰਦਰ ਸੋਹਲ - ਨਜ਼ਮ - ਲਾਈਵ ਰਿਕਾਰਡਿੰਗ - ਆਰਸੀ ਸੁਰ-ਸਾਜ਼ 'ਤੇ...

ਦੋਸਤੋ! ਅੱਜ ਆਰਸੀ ਸੁਰ-ਸਾਜ਼ ਤੇ ਯੂ.ਐੱਸ.ਏ. ਵਸਦੇ ਲੇਖਕ ਸੁਰਿੰਦਰ ਸੋਹਲ ਜੀ ਦੀ ਇਕ ਬੇਹੱਦ ਖ਼ੂਬਸੂਰਤ ਨਜ਼ਮ ਬੇਦਾਵਾ ਦੇਣ ਤੋਂ ਬਾਅਦ ( ਟੁੱਟੀ-ਗੰਢੀ ਦਿਵਸ ਤੇ ਵਿਸ਼ੇਸ਼ ) ਪੋਸਟ ਕੀਤੀ ਗਈ ਹੈ। ਇਹ ਇਕ ਮੁਸ਼ਾਇਰੇ ਦੀ ਲਾਈਵ ਰਿਕਾਰਡਿੰਗ ਹੈ। ਨਜ਼ਮ ਇੰਝ ਸ਼ੁਰੂ ਹੁੰਦੀ ਹੈ:

-----

ਤੈਨੂੰ ਬੇਦਾਵਾ ਦੇ ਕੇ

ਮੈਂ ਸੁਰਖ਼ੁਰੂ ਹੋ ਗਿਆ ਸਾਂ

ਮੈਂ ਤੇਰਾ ਸਿੱਖ ਨਹੀਂ

ਤੂੰ ਮੇਰਾ ਗੁਰੂ ਨਹੀਂ

-----

ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਪੂਰੀ ਨਜ਼ਮ ਦਾ ਆਨੰਦ ਮਾਨਣ ਲਈ ਹੇਠਲੀ ਪੋਸਟ ਦੇਖੋ। ਤੁਹਾਡੇ ਵਿਚਾਰਾਂ ਦੀ ਉਡੀਕ ਚ....

ਅਦਬ ਸਹਿਤ

ਤਨਦੀਪ ਤਮੰਨਾ


surinder sohal- bedava den ton baad

Friday, January 1, 2010

ਜਸਮੀਨ - ਨਜ਼ਮ - ਅੱਜ ਆਰਸੀ ਸੁਰ-ਸਾਜ਼ 'ਤੇ....

ਦੋਸਤੋ! ਮੈਨੂੰ ਦਸਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਨਵੇਂ ਵਰ੍ਹੇ ਦੇ ਮੌਕੇ ਤੇ ਆਰਸੀ ਸੁਰ-ਸਾਜ਼ ਤੇ ਇਕ ਨੰਨ੍ਹੀ ਤੇ ਪਿਆਰੀ ਜਿਹੀ ਮਹਿਮਾਨ ਨੇ ਸ਼ਿਰਕਤ ਕੀਤੀ ਹੈ। ਇਸ ਬੇਟੀ ਦਾ ਨਾਮ ਹੈ: ਜਸਮੀਨ। ਯੂ.ਕੇ. ਵਸਦੇ ਗ਼ਜ਼ਲਗੋ ਰਾਜਿੰਦਰਜੀਤ ਜੀ ਦੀ ਇਹ ਹੋਣਹਾਰ ਬੇਟੀ ਸਿਰਫ਼ ਸੱਤ ਸਾਲਾਂ ਦੀ ਹੈ। ਪਰ ਜਿਸ ਅੰਦਾਜ਼ ਨਾਲ਼ ਉਸਨੇ ਸੁਖਵਿੰਦਰ ਅੰਮ੍ਰਿਤ ਜੀ ਦੀ ਨਜ਼ਮ ਪੇਸ਼ ਕੀਤੀ ਹੈ, ਉਹ ਕਾਬਿਲੇ-ਦਾਦ ਹੈ। ਰਾਜਿੰਦਰਜੀਤ ਜੀ ਅਤੇ ਉਹਨਾਂ ਦੀ ਸੁਪਤਨੀ ਪਰਮਿੰਦਰ ਜੀ ਨੂੰ ਜਸਮੀਨ ਦੀ ਏਨੀ ਚੰਗੀ ਪਰਵਰਿਸ਼ ਕਰਨ ਅਤੇ ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ਼ ਜੋੜੀ ਰੱਖਣ ਲਈ ਆਰਸੀ ਪਰਿਵਾਰ ਵੱਲੋਂ ਮੁਬਾਰਕਬਾਦ। ਬੇਟੀ ਜਸਮੀਨ ਨੂੰ ਸਾਡੇ ਵੱਲੋਂ ਬਹੁਤ ਸਾਰੀਆਂ ਸ਼ੁੱਭ ਇੱਛਾਵਾਂ ਤੇ ਪਿਆਰ। ਰੱਬ ਕਰੇ ਉਸਦਾ ਆਪਣੀ ਭਾਸ਼ਾ ਤੇ ਸੱਭਿਆਚਾਰ ਨਾਲ਼ ਇਹ ਮੋਹ ਦਿਨੋ-ਦਿਨ ਪਕੇਰਾ ਹੁੰਦਾ ਜਾਏ....ਆਮੀਨ!

----

ਨਜ਼ਮ ਹੈ:

ਨੀ ਫੁੱਲਾਂ ਵਰਗੀਓ ਕੁੜੀਓ!

ਨੀ ਚੋਭਾਂ ਜਰਦੀਓ ਕੁੜੀਓ!

ਕਰੋ ਕੋਈ ਜਿਉਣ ਦਾ ਹੀਲਾ,

ਨੀ ਤਿਲ ਤਿਲ ਮਰਦੀਓ ਕੁੜੀਓ!

-----

ਜਸਮੀਨ ਦੀ ਆਵਾਜ਼ ਚ ਨਜ਼ਮ ਦਾ ਆਨੰਦ ਮਾਣ ਕੇ ਇਸ ਬੱਚੀ ਦੀ ਹੌਸਲਾ-ਅਫ਼ਜ਼ਾਈ ਕਰੋ ਜੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ