Showing posts with label ਤਸਲੀਮ ਫਾਜ਼ਲੀ. Show all posts
Showing posts with label ਤਸਲੀਮ ਫਾਜ਼ਲੀ. Show all posts

Monday, March 29, 2010

ਤਸਲੀਮ ਫਾਜ਼ਲੀ - ਉਰਦੂ ਗ਼ਜ਼ਲਾਂ - ਅੱਜ ਆਰਸੀ 'ਸੁਰ-ਸਾਜ਼' 'ਤੇ....

ਦੋਸਤੋ! ਅੱਜ ਆਰਸੀ ‘ਸੁਰ-ਸਾਜ਼’ ਤੇ ਸੁਪ੍ਰਸਿੱਧ ਗ਼ਜ਼ਲਗੋ ਅਤੇ ਫਿਲਮੀ ਗੀਤਕਾਰ ਤਸਲੀਮ ਫਾਜ਼ਲੀ ਜੀ ਦੀਆਂ ਲਿਖੀਆਂ ਅਤੇ ਮਹਿਦੀ ਹਸਨ ਜੀ ਅਤੇ ਮਲਿਕਾ-ਏ-ਤਰੰਨੁਮ ਮੈਡਮ ਨੂਰ ਜਹਾਂ ਜੀ ਦੀਆਂ ਬਹੁਤ ਹੀ ਖ਼ੂਬਸੂਰਤ ਆਵਾਜ਼ਾਂ ‘ਚ ਗਾਈਆਂ ਦੋ ਗ਼ਜ਼ਲਾਂ ਪੋਸਟ ਕੀਤੀਆਂ ਗਈਆਂ ਹਨ। ਇਹ ਦੋ ਵੱਖ-ਵੱਖ ਗ਼ਜ਼ਲਾਂ ਹਨ, ਪਰ ਮਤਲਾ ਇੱਕੋ ਹੈ:

-----

-----

“...ਹਮਾਰੀ ਸਾਂਸੋਂ ਮੇਂ ਆਜ ਤਕ ਵੋ ਹਿਨਾ ਕੀ ਖ਼ੁਸ਼ਬੂ ਮਹਿਕ ਰਹੀ ਹੈ

ਲਬੋਂ ਪੇ ਨਗ਼ਮੇਂ ਮਚਲ ਰਹੇ ਹੈਂ ਨਜ਼ਰ ਸੇ ਮਸਤੀ ਛਲਕ ਰਹੀ ਹੈ ...”

-----

ਇਹ ਉਹਨਾਂ ਗ਼ਜ਼ਲਾਂ ‘ਚੋਂ ਹਨ ਜੋ ਮੈਂ ਹਰ ਵਕ਼ਤ ਸੁਣਨੀਆਂ ਪਸੰਦ ਕਰਦੀ ਹਾਂ, ਜੋ ਮੇਰੀ ਰੂਹ ਨੂੰ ਅੰਤਾਂ ਦਾ ਸਕੂਨ ਦਿੰਦੀਆਂ ਹਨ। ਆਸ ਹੈ ਤੁਹਾਨੂੰ ਵੀ ਜ਼ਰੂਰ ਪਸੰਦ ਆਉਣਗੀਆਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’