Showing posts with label ਰਾਜਿੰਦਰਜੀਤ. Show all posts
Showing posts with label ਰਾਜਿੰਦਰਜੀਤ. Show all posts

Thursday, September 23, 2010

ਰਾਜਿੰਦਰਜੀਤ – ਗ਼ਜ਼ਲ– ਮੁਸ਼ਾਇਰੇ ‘ਚ ਲਾਈਵ - ਆਰਸੀ ‘ਸੁਰ-ਸਾਜ਼’ ‘ਤੇ....

ਦੋਸਤੋ! ਅੱਜ ਆਰਸੀ ‘ਸੁਰ-ਸਾਜ਼’ ਤੇ ਯੂ.ਕੇ. ਵਸਦੇ ਗ਼ਜ਼ਲਗੋ ਰਾਜਿੰਦਰਜੀਤ ਜੀ ਦੀ ਬੇਹੱਦ ਖ਼ੂਬਸੂਰਤ ਗ਼ਜ਼ਲ ਪੋਸਟ ਕੀਤੀ ਗਈ ਹੈ। ਗ਼ਜ਼ਲ ਦਾ ਮਤਲਾ ਹੈ:

-----

“...ਮੱਥੇ ਤੋਂ ਭਟਕਣਾ ਦੀ ਇਕ ਛਾਪ ਲਹਿ ਨਾ ਜਾਵੇ

ਏਨਾ ਨਾ ਠਾਰ ਮੈਨੂੰ ਮੇਰਾ ਤਾਪ ਲਹਿ ਨਾ ਜਾਵੇ ...”

-----

ਇਹ ਮਤਲਾ ਮੈਂ ਪਤਾ ਨਹੀਂ ਕਿੰਨੀ ਵਾਰ ਸੁਣਿਆ, ਹਰ ਵਾਰ ਹੰਝੂਆਂ ਨੂੰ ਰੋਕ ਨਾ ਸਕੀ। ਰਾਜਿੰਦਰਜੀਤ ਜੀ ਨੂੰ ਪੁੱਛਿਆ ਕਿ ਇਹ ਮਤਲਾ ਕਿਵੇਂ ਸੁੱਝਿਆ, ਤਾਂ ਉਹਨਾਂ ਨੇ ਜਿਹੜੀ ਗੱਲ ਸੁਣਾਈ, ਮੈਂ ਹੈਰਾਨ ਰਹਿ ਗਈ। ਖ਼ੈਰ! ਰਾਜਿੰਦਰਜੀਤ ਜੀ! ਸ਼ਾਇਰੀ ਦਾ ਤਾਪ ਤੁਹਾਨੂੰ ਸਦਾ ਹੀ ਚੜ੍ਹਿਆ ਰਹੇ, ਬਲਕਿ ਮੈਂ ਏਹੀ ਦੁਆ ਕਰਾਂਗੀ ਕਿ ਏਨਾ ਚੜ੍ਹੇ ਕਿ ਹਰ ਗ਼ਜ਼ਲ ਦੇ ਨਾਜ਼ੁਕ ਪਿੰਡੇ ‘ਚੋਂ ‘ਮੱਠਾ-ਮੱਠਾ ਸੇਕ ਨਿਕਲ਼ੇ ਤੇ ਤੁਹਾਡੀ ਸ਼ਾਇਰੀ ਦੇ ਮੁਰੀਦ ਅਗਲੀ ਕਿਤਾਬ ਦੇ ਸੁਪਨੇ ਵੇਖਣ ਲੱਗ ਜਾਣ...ਆਮੀਨ! ਆਸ ਹੈ ਕਿ ਆਰਸੀ ਪਰਿਵਾਰ ਨੂੰ ਵੀ ਇਹ ਗ਼ਜ਼ਲ ਜ਼ਰੂਰ ਪਸੰਦ ਆਵੇਗੀ। ਮੇਰੇ ਵੱਲੋਂ ਇਸ ਗ਼ਜ਼ਲ ਲਈ ਢੇਰ ਸਾਰੀਆਂ ਮੁਬਾਰਕਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’


Monday, January 25, 2010

ਰਾਜਿੰਦਰਜੀਤ - ਗ਼ਜ਼ਲ - ਅੱਜ ਆਰਸੀ ਸੁਰ-ਸਾਜ਼ 'ਤੇ....

ਦੋਸਤੋ! ਅੱਜ ਆਰਸੀ ਸੁਰ-ਸਾਜ਼ ਤੇ ਯੂ.ਕੇ. ਵਸਦੇ ਗ਼ਜ਼ਲਗੋ ਰਾਜਿੰਦਰਜੀਤ ਜੀ ਦੀ ਲਿਖੀ ਅਤੇ ਸਲੀਮ ਅਖ਼ਤਰ ਜੀ ਦੀ ਬਹੁਤ ਹੀ ਖ਼ੂਬਸੂਰਤ ਆਵਾਜ਼ ‘ਚ ਗਾਈ ਗ਼ਜ਼ਲ ਪੋਸਟ ਕੀਤੀ ਗਈ ਹੈ। ਰਾਜਿੰਦਰਜੀਤ ਜੀ ਦੀ ਲਿਖੀ ਇਹ ਗ਼ਜ਼ਲ ਮੈਨੂੰ ਖ਼ੁਦ ਨੂੰ ਵੀ ਬਹੁਤ ਜ਼ਿਆਦਾ ਪਸੰਦ ਹੈ। ਮਤਲਾ ਹੈ:

-----

“... ਖ਼ੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ

ਮੈਂ ਅੱਥਰੂ ਪੂੰਝ ਚੁੱਕਾ ਸਾਂ ਤੇਰੇ ਧਰਵਾਸ ਤੋਂ ਪਹਿਲਾਂ...”

-----

ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ‘ਤਮੰਨਾ’

Tuesday, August 25, 2009

ਰਾਜਿੰਦਰਜੀਤ - ਗ਼ਜ਼ਲ - ਆਰਸੀ 'ਸੁਰ-ਸਾਜ਼' ਤੇ

ਦੋਸਤੋ! ਆਰਸੀ ਸੁਰ-ਸਾਜ਼ ਤੇ ਅੱਜ ਰਾਜਿੰਦਰਜੀਤ ਦੇ ਤਰੰਨੁਮ 'ਚ ਉਹਨਾਂ ਦੀ ਆਪਣੀ ਖ਼ੂਬਸੂਰਤ ਗ਼ਜ਼ਲ ਪੋਸਟ ਕੀਤੀ ਗਈ ਹੈ। ਗ਼ਜ਼ਲ ਦਾ ਮਤਲਾ ਹੈ:
" ਅਜੇ ਪੈਰੀਂ ਸਫ਼ਰ ਬੱਝਾ ਰਹਿਣ ਦੇ
ਨਾ ਇਸ ਝਾਂਜਰ ਨੂੰ ਕਰ ਤੂੰ ਦੂਰ ਹਾਲੇ।
ਅਜੇ ਨੱਚਣ ਲਈ ਵਿਹੜਾ ਸਲਾਮਤ
ਨਾ ਹੋਏ ਪੈਰ ਥੱਕ ਕੇ ਚੂਰ ਹਾਲੇ।"
ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਏਗੀ।

ਅਦਬ ਸਹਿਤ
ਤਨਦੀਪ 'ਤਮੰਨਾ'

Wednesday, July 22, 2009

ਰਾਜਿੰਦਰਜੀਤ - ਯੂ.ਕੇ. ਮੁਸ਼ਾਇਰੇ 'ਚ ਲਾਈਵ

ਦੋਸਤੋ! ਅੱਜ 'ਆਰਸੀ ਸੁਰ-ਸਾਜ਼' ਤੇ ਰਾਜਿੰਦਰਜੀਤ ਜੀ ਦੇ ਖ਼ੂਬਸੂਰਤ ਤਰੰਨੁਮ 'ਚ ਰਿਕਾਰਡਡ ਗ਼ਜ਼ਲਾਂ ਪੋਸਟ ਕੀਤੀਆਂ ਗਈਆਂ ਹਨ। ਇਹ ਰਿਕਾਰਡਿੰਗ ਯੂ.ਕੇ. 'ਚ ਹੋਏ ਇੱਕ ਮੁਸ਼ਾਇਰੇ 'ਚੋਂ ਲਈ ਗਈ ਹੈ। ਪੂਰਨ ਆਸ ਹੈ ਕਿ ਪਸੰਦ ਕਰੋਂਗੇ।
ਅਦਬ ਸਹਿਤ
ਤਨਦੀਪ 'ਤਮੰਨਾ'

Thursday, July 16, 2009

ਰਾਜਿੰਦਰਜੀਤ - ਗ਼ਜ਼ਲ - ਆਰਸੀ ਸੁਰ-ਸਾਜ਼ ਤੇ....

ਦੋਸਤੋ! ਅੱਜ ਆਰਸੀ ਸੁਰ-ਸਾਜ਼ ਤੇ ਯੂ.ਕੇ. ਵਸਦੇ ਗ਼ਜ਼ਲਗੋ ਰਾਜਿੰਦਰਜੀਤ ਜੀ ਦੀ ਉਹਨਾਂ ਦੇ ਪਲੇਠੇ ਗ਼ਜ਼ਲ-ਸੰਗ੍ਰਹਿ 'ਚੋਂ ਉਹਨਾਂ ਦੇ ਆਪਣੇ ਤਰੰਨੁਮ 'ਚ ਰਿਕਾਰਡਡ ਬੇਹੱਦ ਖ਼ੂਬਸੂਰਤ ਗ਼ਜ਼ਲ ਪੋਸਟ ਕੀਤੀ ਗਈ ਹੈ।
"ਬਿਗਾਨੇ ਰਸਤਿਆਂ ਦੇ ਨਾਮ ਦੀ ਅਰਦਾਸ ਹੋ ਕੇ
ਘਰੋਂ ਤੁਰੀਆਂ ਨੇ ਪੈੜਾਂ ਆਪਣਾ ਚਿਹਰਾ ਲੁਕੋ ਕੇ।"
ਆਸ ਹੈ ਤੁਹਾਨੂੰ ਰਾਜਿੰਦਰਜੀਤ ਜੀ ਦਾ ਇਹ ਖ਼ੂਬਸੂਰਤ ਅੰਦਾਜ਼ ਜ਼ਰੂਰ ਪਸੰਦ ਆਵੇਗਾ।
ਅਦਬ ਸਹਿਤ
ਤਨਦੀਪ 'ਤਮੰਨਾ'