ਦੋਸਤੋ! ਅੱਜ ਆਰਸੀ ‘ਸੁਰ-ਸਾਜ਼’ ਤੇ ਸੁਪ੍ਰਸਿੱਧ ਗ਼ਜ਼ਲਗੋ ਅਤੇ ਫਿਲਮੀ ਗੀਤਕਾਰ ਤਸਲੀਮ ਫਾਜ਼ਲੀ ਜੀ ਦੀਆਂ ਲਿਖੀਆਂ ਅਤੇ ਮਹਿਦੀ ਹਸਨ ਜੀ ਅਤੇ ਮਲਿਕਾ-ਏ-ਤਰੰਨੁਮ ਮੈਡਮ ਨੂਰ ਜਹਾਂ ਜੀ ਦੀਆਂ ਬਹੁਤ ਹੀ ਖ਼ੂਬਸੂਰਤ ਆਵਾਜ਼ਾਂ ‘ਚ ਗਾਈਆਂ ਦੋ ਗ਼ਜ਼ਲਾਂ ਪੋਸਟ ਕੀਤੀਆਂ ਗਈਆਂ ਹਨ। ਇਹ ਦੋ ਵੱਖ-ਵੱਖ ਗ਼ਜ਼ਲਾਂ ਹਨ, ਪਰ ਮਤਲਾ ਇੱਕੋ ਹੈ:-----
-----
“...ਹਮਾਰੀ ਸਾਂਸੋਂ ਮੇਂ ਆਜ ਤਕ ਵੋ ਹਿਨਾ ਕੀ ਖ਼ੁਸ਼ਬੂ ਮਹਿਕ ਰਹੀ ਹੈ
ਲਬੋਂ ਪੇ ਨਗ਼ਮੇਂ ਮਚਲ ਰਹੇ ਹੈਂ ਨਜ਼ਰ ਸੇ ਮਸਤੀ ਛਲਕ ਰਹੀ ਹੈ ...”
-----
ਇਹ ਉਹਨਾਂ ਗ਼ਜ਼ਲਾਂ ‘ਚੋਂ ਹਨ ਜੋ ਮੈਂ ਹਰ ਵਕ਼ਤ ਸੁਣਨੀਆਂ ਪਸੰਦ ਕਰਦੀ ਹਾਂ, ਜੋ ਮੇਰੀ ਰੂਹ ਨੂੰ ਅੰਤਾਂ ਦਾ ਸਕੂਨ ਦਿੰਦੀਆਂ ਹਨ। ਆਸ ਹੈ ਤੁਹਾਨੂੰ ਵੀ ਜ਼ਰੂਰ ਪਸੰਦ ਆਉਣਗੀਆਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
No comments:
Post a Comment