
-----
“...ਮੱਥੇ ਤੋਂ ਭਟਕਣਾ ਦੀ ਇਕ ਛਾਪ ਲਹਿ ਨਾ ਜਾਵੇ
ਏਨਾ ਨਾ ਠਾਰ ਮੈਨੂੰ ਮੇਰਾ ਤਾਪ ਲਹਿ ਨਾ ਜਾਵੇ ...”
-----
ਇਹ ਮਤਲਾ ਮੈਂ ਪਤਾ ਨਹੀਂ ਕਿੰਨੀ ਵਾਰ ਸੁਣਿਆ, ਹਰ ਵਾਰ ਹੰਝੂਆਂ ਨੂੰ ਰੋਕ ਨਾ ਸਕੀ। ਰਾਜਿੰਦਰਜੀਤ ਜੀ ਨੂੰ ਪੁੱਛਿਆ ਕਿ ਇਹ ਮਤਲਾ ਕਿਵੇਂ ਸੁੱਝਿਆ, ਤਾਂ ਉਹਨਾਂ ਨੇ ਜਿਹੜੀ ਗੱਲ ਸੁਣਾਈ, ਮੈਂ ਹੈਰਾਨ ਰਹਿ ਗਈ। ਖ਼ੈਰ! ਰਾਜਿੰਦਰਜੀਤ ਜੀ! ਸ਼ਾਇਰੀ ਦਾ ਤਾਪ ਤੁਹਾਨੂੰ ਸਦਾ ਹੀ ਚੜ੍ਹਿਆ ਰਹੇ, ਬਲਕਿ ਮੈਂ ਏਹੀ ਦੁਆ ਕਰਾਂਗੀ ਕਿ ਏਨਾ ਚੜ੍ਹੇ ਕਿ ਹਰ ਗ਼ਜ਼ਲ ਦੇ ਨਾਜ਼ੁਕ ਪਿੰਡੇ ‘ਚੋਂ ‘ਮੱਠਾ-ਮੱਠਾ ਸੇਕ ਨਿਕਲ਼ੇ ਤੇ ਤੁਹਾਡੀ ਸ਼ਾਇਰੀ ਦੇ ਮੁਰੀਦ ਅਗਲੀ ਕਿਤਾਬ ਦੇ ਸੁਪਨੇ ਵੇਖਣ ਲੱਗ ਜਾਣ...ਆਮੀਨ! ਆਸ ਹੈ ਕਿ ਆਰਸੀ ਪਰਿਵਾਰ ਨੂੰ ਵੀ ਇਹ ਗ਼ਜ਼ਲ ਜ਼ਰੂਰ ਪਸੰਦ ਆਵੇਗੀ।
ਅਦਬ ਸਹਿਤ
ਤਨਦੀਪ ‘ਤਮੰਨਾ’
No comments:
Post a Comment