Tuesday, August 25, 2009

ਰਾਜਿੰਦਰਜੀਤ - ਗ਼ਜ਼ਲ - ਆਰਸੀ 'ਸੁਰ-ਸਾਜ਼' ਤੇ

ਦੋਸਤੋ! ਆਰਸੀ ਸੁਰ-ਸਾਜ਼ ਤੇ ਅੱਜ ਰਾਜਿੰਦਰਜੀਤ ਦੇ ਤਰੰਨੁਮ 'ਚ ਉਹਨਾਂ ਦੀ ਆਪਣੀ ਖ਼ੂਬਸੂਰਤ ਗ਼ਜ਼ਲ ਪੋਸਟ ਕੀਤੀ ਗਈ ਹੈ। ਗ਼ਜ਼ਲ ਦਾ ਮਤਲਾ ਹੈ:
" ਅਜੇ ਪੈਰੀਂ ਸਫ਼ਰ ਬੱਝਾ ਰਹਿਣ ਦੇ
ਨਾ ਇਸ ਝਾਂਜਰ ਨੂੰ ਕਰ ਤੂੰ ਦੂਰ ਹਾਲੇ।
ਅਜੇ ਨੱਚਣ ਲਈ ਵਿਹੜਾ ਸਲਾਮਤ
ਨਾ ਹੋਏ ਪੈਰ ਥੱਕ ਕੇ ਚੂਰ ਹਾਲੇ।"
ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਏਗੀ।

ਅਦਬ ਸਹਿਤ
ਤਨਦੀਪ 'ਤਮੰਨਾ'

Rajinderjeet - Ghazal - Aje Pairin Safar...

Sunday, August 23, 2009

ਗੁਰਮੀਤ ਬਰਾੜ - ਨਜ਼ਮ - ਆਰਸੀ ਸੁਰ-ਸਾਜ਼ ਤੇ....

ਦੋਸਤੋ! ਅੱਜ ਆਰਸੀ ਸੁਰ-ਸਾਜ਼ ਤੇ ਗੁਰਮੀਤ ਬਰਾੜ ਜੀ ਦੀ ਖ਼ੂਬਸੂਰਤ ਨਜ਼ਮ '...ਤੇ ਚੂੜੀਆਂ ਚੁੱਪ ਰਹੀਆਂ...' ਪੋਸਟ ਕੀਤੀ ਗਈ ਹੈ। ਆਸ ਹੈ ਆਰਸੀ ਦੀ ਸਾਹਿਤਕ ਵੀਡਿਓ ਬਣਾਉਂਣ ਦੀ ਇਹ ਕੋਸ਼ਿਸ਼ ਵੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ! ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'

Gurmeet Brar - Nazam - Te Chooriaan Chupp Rahiaan

Sunday, July 26, 2009

ਅਜ਼ੀਮ ਸ਼ੇਖਰ - ਯੂ.ਕੇ. ਮੁਸ਼ਾਇਰੇ 'ਚ ਲਾਈਵ

ਦੋਸਤੋ! ਅੱਜ 'ਆਰਸੀ ਸੁਰ-ਸਾਜ਼' ਤੇ ਅਜ਼ੀਮ ਸ਼ੇਖਰ ਜੀ ਦੀ ਇੱਕ ਖ਼ੂਬਸੂਰਤ ਗ਼ਜ਼ਲ ਪੋਸਟ ਕੀਤੀ ਗਈ ਹੈ। ਇਹ ਰਿਕਾਰਡਿੰਗ ਯੂ.ਕੇ. 'ਚ ਹੋਏ ਇੱਕ ਮੁਸ਼ਾਇਰੇ 'ਚੋਂ ਰਾਜਿੰਦਰਜੀਤ ਜੀ ਦੇ ਸਹਿਯੋਗ ਨਾਲ਼ ਆਰਸੀ ਲਈ ਪਹੁੰਚੀ ਹੈ। ਉਹਨਾਂ ਦਾ ਵੀ ਸ਼ੁਕਰੀਆ। ਆਸ ਹੈ ਕਿ ਤੁਸੀਂ ਪਸੰਦ ਕਰੋਗੇ। ਗ਼ਜ਼ਲ ਦਾ ਮਤਲਾ ਹੈ:
"ਖ਼ਬਰ ਹੈ ਮੇਰੇ ਸ਼ਹਿਰ ਅੰਦਰ ਬਹੁਤ ਨੇ ਬਾਜ਼ਾਰ ਹੁਣ।
ਵਿਕ ਰਹੀ ਸ਼ੋਹਰਤ ਹੈ ਜਿੱਥੇ ਵਿਕ ਰਿਹੈ ਕਿਰਦਾਰ ਹੁਣ।"
ਅਦਬ ਸਹਿਤ
ਤਨਦੀਪ 'ਤਮੰਨਾ'


Azeem Shekhar in Kavi Darbar presenting a ghazal

Thursday, July 23, 2009

ਹਰਦੇਵ ਗਰੇਵਾਲ - ਨਜ਼ਮ - ਅੱਜ ਆਰਸੀ ਸੁਰ-ਸਾਜ਼ ਤੇ....

ਦੋਸਤੋ! ਅੱਜ 'ਆਰਸੀ ਸੁਰ-ਸਾਜ਼' ਤੇ ਹਰਦੇਵ ਗਰੇਵਾਲ ਜੀ ਦੀ ਖ਼ੂਬਸੂਰਤ ਆਵਾਜ਼ 'ਚ ਗਾਈ ਉਹਨਾਂ ਦੀ ਆਪਣੀ ਨਜ਼ਮ 'ਸ਼ਾਮ ਢਲ਼ੇ ਜਦ ਸੂਰਜ ਦੀ ਬੁਝ ਲੋਅ ਜਾਵੇ..' ਪੋਸਟ ਕੀਤੀ ਗਈ ਹੈ। ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ।
ਅਦਬ ਸਹਿਤ
ਤਨਦੀਪ 'ਤਮੰਨਾ'

Hardev Grewal - Shaam Dhaley Jad Suraj Di Bujh Lo Jaavey ...

Wednesday, July 22, 2009

ਰਾਜਿੰਦਰਜੀਤ - ਯੂ.ਕੇ. ਮੁਸ਼ਾਇਰੇ 'ਚ ਲਾਈਵ

ਦੋਸਤੋ! ਅੱਜ 'ਆਰਸੀ ਸੁਰ-ਸਾਜ਼' ਤੇ ਰਾਜਿੰਦਰਜੀਤ ਜੀ ਦੇ ਖ਼ੂਬਸੂਰਤ ਤਰੰਨੁਮ 'ਚ ਰਿਕਾਰਡਡ ਗ਼ਜ਼ਲਾਂ ਪੋਸਟ ਕੀਤੀਆਂ ਗਈਆਂ ਹਨ। ਇਹ ਰਿਕਾਰਡਿੰਗ ਯੂ.ਕੇ. 'ਚ ਹੋਏ ਇੱਕ ਮੁਸ਼ਾਇਰੇ 'ਚੋਂ ਲਈ ਗਈ ਹੈ। ਪੂਰਨ ਆਸ ਹੈ ਕਿ ਪਸੰਦ ਕਰੋਂਗੇ।
ਅਦਬ ਸਹਿਤ
ਤਨਦੀਪ 'ਤਮੰਨਾ'

Rajinderjeet's ghazal at a Kavi Darbar/mushaira

Sunday, July 19, 2009

ਹਰਦੇਵ ਗਰੇਵਾਲ - ਚੁੱਪ ਦੀ 'ਵਾਜ ਸੁਣੋ...ਆਰਸੀ ਸੁਰ-ਸਾਜ਼ ਤੇ...

ਦੋਸਤੋ! ਅੱਜ ਆਰਸੀ ਸੁਰ-ਸਾਜ਼ ਤੇ ਲੁਧਿਆਣੇ ਵਸਦੇ ਸ਼ਾਇਰ-ਗਾਇਕ ਹਰਦੇਵ ਗਰੇਵਾਲ ਜੀ ਦੇ ਬੇਹੱਦ ਖ਼ੂਬਸੂਰਤ ਤਰੰਨੁਮ 'ਚ ਸ਼ਿਵ ਬਟਾਲਵੀ ਦੀ ਰਚਨਾ 'ਚੁੱਪ ਦੀ 'ਵਾਜ ਸੁਣੋ' ਪੋਸਟ ਕੀਤੀ ਹੈ। ਤੁਹਾਡੇ ਹੁੰਘਾਰੇ ਦਾ ਇੰਤਜ਼ਾਰ ਰਹੇਗਾ।
ਅਦਬ ਸਹਿਤ
ਤਨਦੀਪ 'ਤਮੰਨਾ'

CHUPP DI VAJ SUNO

ਸੁਖਦਰਸ਼ਨ ਧਾਲੀਵਾਲ - ਨਜ਼ਮ 'ਪੰਜਾਬ' - ਆਰਸੀ ਸੁਰ-ਸਾਜ਼ ਤੇ....

ਦੋਸਤੋ! ਅੱਜ ਆਰਸੀ ਸੁਰ-ਸਾਜ਼ ਤੇ ਯੂ.ਐੱਸ.ਏ ਵਸਦੇ ਸ਼ਾਇਰ ਸੁਖਦਰਸ਼ਨ ਧਾਲੀਵਾਲ ਜੀ ਦੀ ਬੇਹੱਦ ਖ਼ੂਬਸੂਰਤ ਨਜ਼ਮ 'ਪੰਜਾਬ' ਵੀ ਪੋਸਟ ਕੀਤੀ ਹੈ। ਇਸ ਨਜ਼ਮ ਨੂੰ ਆਵਾਜ਼ ਦਿੱਤੀ ਹੈ: ਜਗਜੀਤ ਜ਼ੀਰਵੀ ਜੀ ਨੇ।
ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ।
ਅਦਬ ਸਹਿਤ
ਤਨਦੀਪ 'ਤਮੰਨਾ'

Jagjit Singh Zirvi - Punjabi Nazam: Punjab - Lyrics: Sukhdarshan Dhaliwal

Thursday, July 16, 2009

ਰਾਜਿੰਦਰਜੀਤ - ਗ਼ਜ਼ਲ - ਆਰਸੀ ਸੁਰ-ਸਾਜ਼ ਤੇ....

ਦੋਸਤੋ! ਅੱਜ ਆਰਸੀ ਸੁਰ-ਸਾਜ਼ ਤੇ ਯੂ.ਕੇ. ਵਸਦੇ ਗ਼ਜ਼ਲਗੋ ਰਾਜਿੰਦਰਜੀਤ ਜੀ ਦੀ ਉਹਨਾਂ ਦੇ ਪਲੇਠੇ ਗ਼ਜ਼ਲ-ਸੰਗ੍ਰਹਿ 'ਚੋਂ ਉਹਨਾਂ ਦੇ ਆਪਣੇ ਤਰੰਨੁਮ 'ਚ ਰਿਕਾਰਡਡ ਬੇਹੱਦ ਖ਼ੂਬਸੂਰਤ ਗ਼ਜ਼ਲ ਪੋਸਟ ਕੀਤੀ ਗਈ ਹੈ।
"ਬਿਗਾਨੇ ਰਸਤਿਆਂ ਦੇ ਨਾਮ ਦੀ ਅਰਦਾਸ ਹੋ ਕੇ
ਘਰੋਂ ਤੁਰੀਆਂ ਨੇ ਪੈੜਾਂ ਆਪਣਾ ਚਿਹਰਾ ਲੁਕੋ ਕੇ।"
ਆਸ ਹੈ ਤੁਹਾਨੂੰ ਰਾਜਿੰਦਰਜੀਤ ਜੀ ਦਾ ਇਹ ਖ਼ੂਬਸੂਰਤ ਅੰਦਾਜ਼ ਜ਼ਰੂਰ ਪਸੰਦ ਆਵੇਗਾ।
ਅਦਬ ਸਹਿਤ
ਤਨਦੀਪ 'ਤਮੰਨਾ'

Rajinderjeet Ghazal - Begane Rasteyaan De Naam Di...

Wednesday, July 15, 2009

ਦਰਵੇਸ਼ - ਸਾਹਿਤਕ ਗੀਤ - ਆਰਸੀ ਸੁਰ-ਸਾਜ਼ ਤੇ....

ਦੋਸਤੋ! ਅੱਜ 'ਆਰਸੀ ਸੁਰ-ਸਾਜ਼' ਤੇ ਦਰਵੇਸ਼ ਜੀ ਦਾ ਲਿਖਿਆ ਇੱਕ ਬੇਹੱਦ ਖ਼ੂਬਸੂਰਤ ਸਾਹਿਤਕ ਗੀਤ ਤੁਹਾਡੇ ਲਈ ਪੋਸਟ ਕੀਤਾ ਹੈ। ਗੀਤ ਦੇ ਬੋਲ ਹਨ:

"ਤੇਰੇ ਉੱਚਿਆਂ ਕਲਸਾਂ ਨੇ ਸਾਡੇ ਕੱਦ ਕਿਉਂ ਕਰ 'ਤੇ ਛੋਟੇ,
ਚਲਦੇ ਚਲਦੇ ਘਸ ਗਏ ਹਾਂ, ਜਾਪਦੈ ਬਣ ਗਏ ਸਿੱਕੇ ਖੋਟੇ"

ਤੁਹਾਡੇ ਹੁੰਘਾਰੇ ਦੀ ਆਸ 'ਚ....

ਅਦਬ ਸਹਿਤ
ਤਨਦੀਪ 'ਤਮੰਨਾ'

Darvesh Song - Tere Ucheyaan Kalsan Ne...