Friday, January 1, 2010

ਜਸਮੀਨ - ਨਜ਼ਮ - ਅੱਜ ਆਰਸੀ ਸੁਰ-ਸਾਜ਼ 'ਤੇ....

ਦੋਸਤੋ! ਮੈਨੂੰ ਦਸਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਨਵੇਂ ਵਰ੍ਹੇ ਦੇ ਮੌਕੇ ਤੇ ਆਰਸੀ ਸੁਰ-ਸਾਜ਼ ਤੇ ਇਕ ਨੰਨ੍ਹੀ ਤੇ ਪਿਆਰੀ ਜਿਹੀ ਮਹਿਮਾਨ ਨੇ ਸ਼ਿਰਕਤ ਕੀਤੀ ਹੈ। ਇਸ ਬੇਟੀ ਦਾ ਨਾਮ ਹੈ: ਜਸਮੀਨ। ਯੂ.ਕੇ. ਵਸਦੇ ਗ਼ਜ਼ਲਗੋ ਰਾਜਿੰਦਰਜੀਤ ਜੀ ਦੀ ਇਹ ਹੋਣਹਾਰ ਬੇਟੀ ਸਿਰਫ਼ ਸੱਤ ਸਾਲਾਂ ਦੀ ਹੈ। ਪਰ ਜਿਸ ਅੰਦਾਜ਼ ਨਾਲ਼ ਉਸਨੇ ਸੁਖਵਿੰਦਰ ਅੰਮ੍ਰਿਤ ਜੀ ਦੀ ਨਜ਼ਮ ਪੇਸ਼ ਕੀਤੀ ਹੈ, ਉਹ ਕਾਬਿਲੇ-ਦਾਦ ਹੈ। ਰਾਜਿੰਦਰਜੀਤ ਜੀ ਅਤੇ ਉਹਨਾਂ ਦੀ ਸੁਪਤਨੀ ਪਰਮਿੰਦਰ ਜੀ ਨੂੰ ਜਸਮੀਨ ਦੀ ਏਨੀ ਚੰਗੀ ਪਰਵਰਿਸ਼ ਕਰਨ ਅਤੇ ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ਼ ਜੋੜੀ ਰੱਖਣ ਲਈ ਆਰਸੀ ਪਰਿਵਾਰ ਵੱਲੋਂ ਮੁਬਾਰਕਬਾਦ। ਬੇਟੀ ਜਸਮੀਨ ਨੂੰ ਸਾਡੇ ਵੱਲੋਂ ਬਹੁਤ ਸਾਰੀਆਂ ਸ਼ੁੱਭ ਇੱਛਾਵਾਂ ਤੇ ਪਿਆਰ। ਰੱਬ ਕਰੇ ਉਸਦਾ ਆਪਣੀ ਭਾਸ਼ਾ ਤੇ ਸੱਭਿਆਚਾਰ ਨਾਲ਼ ਇਹ ਮੋਹ ਦਿਨੋ-ਦਿਨ ਪਕੇਰਾ ਹੁੰਦਾ ਜਾਏ....ਆਮੀਨ!

----

ਨਜ਼ਮ ਹੈ:

ਨੀ ਫੁੱਲਾਂ ਵਰਗੀਓ ਕੁੜੀਓ!

ਨੀ ਚੋਭਾਂ ਜਰਦੀਓ ਕੁੜੀਓ!

ਕਰੋ ਕੋਈ ਜਿਉਣ ਦਾ ਹੀਲਾ,

ਨੀ ਤਿਲ ਤਿਲ ਮਰਦੀਓ ਕੁੜੀਓ!

-----

ਜਸਮੀਨ ਦੀ ਆਵਾਜ਼ ਚ ਨਜ਼ਮ ਦਾ ਆਨੰਦ ਮਾਣ ਕੇ ਇਸ ਬੱਚੀ ਦੀ ਹੌਸਲਾ-ਅਫ਼ਜ਼ਾਈ ਕਰੋ ਜੀ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

1 comment:

Unknown said...

Very cute! Proud of you little pari!!!!!Well done Parents!